-----------------ਬਾਬਾ ਰਾਮ ਦੇਵ ਤੇ ਤਰਕਸ਼ੀਲ ਵਿਚਾਰਧਾਰਾ-------------------
ਬਾਬਾ ਰਾਮ ਦੇਵ ਨੇ ਭਾਰਤ ਦੇ ਕਾਫੀ ਵਸਨੀਕਾਂ ਨੂੰ ਕਸਰਤ ਕਰਨ ਦੀ ਇੱਕ ਆਦਤ ਪਾ ਦਿੱਤੀ ਹੈ ਇਹ ਗੱਲ ਤਾਂ ਪ੍ਰਸੰਸਾਯੋਗ ਹੈ। ਸਵੇਰ ਵੇਲੇ ਜਦੋਂ ਮੈਂ ਕਸਰਤ ਤੇ ਸੈਰ ਲਈ ਪਾਰਕ ਵਿਚ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਬਹੁਤ ਸਾਰੇ ਵਿਅਕਤੀ ਆਪਣੇ ਨੱਕ 'ਤੇ ਹੱਥ ਰੱਖੀਂ ਲੰਬੇ-ਲੰਬੇ ਸਾਹ ਲੈ ਰਹੇ ਹੁੰਦੇ ਹਨ ਜਾਂ ਇਕ ਦੂਜੇ ਨੂੰ ਵੇਖ ਕੇ ਤਾੜੀਆਂ ਹੀ ਮਾਰਨ ਲੱਗੇ ਹੁੰਦੇ ਹਨ। ਸਰੀਰ ਨੂੰ ਚੜਦੀਆਂ ਕਲਾਵਾਂ ਵਿਚ ਰੱਖਣ ਲਈ ਕਸਰਤ ਦੀ ਭੂਮਿਕਾ ਨੂੰ ਕੋਈ ਵੀ ਵਿਅਕਤੀ ਰੱਦ ਨਹੀਂ ਕਰ ਸਕਦਾ।
___________________________________________________________________________________________________
ਦੂਸਰੀ ਗੱਲ ਜਿਹੜੀ ਬਾਬਾ ਰਾਮ ਦੇਵ ਦੀ ਪ੍ਰਸੰਸਾਯੋਗ ਹੈ ਕਿ ਉਹ ਭਰਮ, ਵਹਿਮ, ਰਾਸ਼ੀ ਚੱਕਰ, ਜੋਤਿਸ਼ ਅਤੇ ਬਹੁ-ਕੌਮੀ ਕਾਰਪੋਰੇਸ਼ਨ ਦੇ ਵਿਰੁੱਧ ਉਸ ਦਾ ਪ੍ਰਚਾਰ। ਹੋਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਉਸ ਦੀ ਭੂਮਿਕਾ ਚੰਗੀ ਵੀ ਨਹੀਂ। ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਈਸਾਈ ਪ੍ਰਚਾਰਕ ਆਉਂਦੇ ਸਨ ਤੇ ਉਹ ਲੋਕਾਂ ਦੀਆਂ ਅਨੇਕਾਂ ਫਹੁੜੀਆਂ ਸੁਣਨ ਵਾਲੀਆਂ ਮਸ਼ੀਨਾਂ ਆਦਿ ਸੁਟਵਾ ਦਿੰਦੇ ਸਨ ਤੇ ਉਹ ਦਾਅਵਾ ਕਰਦੇ ਸਨ ਕਿ ਜਿਹੜੇ ਵੀ ਵਿਅਕਤੀ ਬਾਈਬਲ ਦੇ ਲੜ ਲਗ ਗਏ ਉਨ੍ਹਾਂ ਵਿਚੋਂ ਇਹ ਬੀਮਾਰੀਆਂ ਸਦਾ ਲਈ ਅਲੋਪ ਹੋ ਗਈਆਂ। ਉਹ ਅਜਿਹੇ ਠੀਕ ਹੋਏ ਵਿਅਕਤੀਆਂ ਨੂੰ ਸਟੇਜਾਂ ਤੇ ਲੋਕਾਂ ਸਾਹਮਣੇ ਪੇਸ਼ ਕਰਦੇ। ਪਰ ਜਦੋਂ ਕਿਤੇ ਵੀ ਤਰਕਸ਼ੀਲਾਂ ਨੇ ਉਨ੍ਹਾਂ ਦੇ ਦਾਅਵਿਆਂ ਦੀ ਪੜਤਾਲ ਕੀਤੀ ਤਾਂ ਉਹ ਸਭ ਝੂਠੇ ਸਿੱਧ ਹੁੰਦੇ। ਇਸ ਲਈ ਤਰਕਸ਼ੀਲਾਂ ਦੀਆਂ ਚੁਣੌਤੀਆਂ ਸਾਹਮਣੇ ਉਹ ਹਮੇਸ਼ਾ ਹੀ ਪੱਤਰੇ ਵਾਚ ਜਾਂਦੇ। ਬਾਬਾ ਰਾਮ ਦੇਵ ਵੀ ਇਸ ਕਿਸਮ ਦਾ ਹੀ ਇਕ ਹਿੰਦੂ ਧਰਮ ਦਾ ਪ੍ਰਚਾਰਕ ਹੈ। ਕਿਸੇ ਇਕ ਹੀ ਫਿਰਕੇ ਦਾ ਫੱਟਾ ਲਾ ਕੇ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਅਸੀਂ ਦੇਸ਼ ਭਗਤ ਨਹੀਂ ਕਹਿ ਸਕਦੇ, ਕਿਉਂਕਿ ਉਨ੍ਹਾਂ ਦੀ ਇਹ ਗੱਲ ਦੇਸ਼ ਦੇ ਸੰਵਿਧਾਨ ਵਿਚ ਦਰਜ ਅਖੰਡਤਾ ਦੀ ਮੱਦ ਦੇ ਹੱਕ ਵਿਚ ਨਹੀਂ ਭੁਗਤਦੀ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਰਾਮ ਦੇਵ ਮੀਡੀਆ ਸਾਹਮਣੇ ਪੇਸ਼ ਕਰਕੇ ਲੋਕਾਂ ਵਿਚੋਂ ਸਮੂਹ ਬੀਮਾਰੀਆਂ ਯੋਗਾ ਰਾਹੀਂ ਖਤਮ ਕਰਨ ਦਾ ਪ੍ਰਚਾਰ ਕਰਦਾ ਹੈ। ਸਰੀਰ ਵਿਚ ਬਹੁਤੀਆਂ ਅਜਿਹੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਬੈਕਟੀਰੀਆ ਜਾਂ ਜੀਵਾਣੂਆਂ ਕਰਕੇ ਹੁੰਦੀਆਂ ਹਨ। ਅਜਿਹੀਆਂ ਬੀਮਾਰੀਆਂ ਨੂੰ ਸਰੀਰ ਵਿਚੋਂ ਖਤਮ ਕਰਨ ਲਈ ਦਵਾਈਆਂ ਦੀ ਵਰਤੋਂ ਅਤੀ ਜ਼ਰੂਰੀ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਵਿਅਕਤੀ ਨੂੰ ਟੀ.ਬੀ. ਹੋ ਗਈ ਹੈ ਤਾਂ ਲਾਜ਼ਮੀ ਹੀ ਉਸ ਨੂੰ ਬੀਮਾਰੀ ਦੇ ਖਾਤਮੇ ਲਈ ਦਵਾਈ ਖਾਣੀ ਅਤੀ ਜ਼ਰੂਰੀ ਹੈ। ਟੀ.ਬੀ. ਦੀ ਦਵਾਈ ਵਿਚਕਾਰੋਂ ਛੱਡ ਦੇਣ ਦਾ ਮਤਲਬ ਹੁੰਦਾ ਹੈ ਕਿ ਅਗਲੀ ਵਾਰ ਇਹ ਦਵਾਈ ਉਸ 'ਤੇ ਅਸਰ ਨਹੀਂ ਕਰੇਗੀ। ਇਸ ਤਰ੍ਹਾਂ ਉਸ ਦੀ ਬੀਮਾਰੀ ਹੋਰ ਘਾਤਕ ਹੋ ਸਕਦੀ ਹੈ।
__________________________________________________________________________________________
ਬਾਬਾ ਰਾਮਦੇਵ ਯੋਗਾ ਤੇ ਆਯੁਰਵੈਦ ਦੀਆਂ ਸ਼ਕਤੀਆਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਆਦੀ ਹੈ। ਕਈ ਵਾਰ ਤਾਂ ਉਹ ਕਹਿੰਦਾ ਹੈ ਕਿ ਮੈਂ ਆਥਣ ਤੱਕ ਪਾਰਕਸਿਨ ਦੀ ਬੀਮਾਰੀ ਨੂੰ ਜੜ੍ਹੋਂ ਖਤਮ ਕਰ ਦੇਵਾਂਗਾ। ਕਦੇ ਉਹ ਕਹਿੰਦਾ ਹੈ ਕਿ ਯੋਗਾ ਰਾਹੀਂ ਏ²ਡਜ਼ ਦਾ ਖਾਤਮਾ ਕੀਤਾ ਜਾ ਸਕਦਾ ਹੈ। ਕੈਂਸਰ ਬਾਰੇ ਵੀ ਉਸ ਦੇ ਦਾਅਵੇ ਅਜਿਹੇ ਹੀ ਹੁੰਦੇ ਹਨ।
______________________________________________________________________________££__________________
ਇੰਗਲੈਂਡ ਵਿਚ ਬਾਬੇ ਦੇ ਇਕ ਭਗਤ ਦਾ ਦਾਅਵਾ ਸੀ ਕਿ ਬਾਬੇ ਦੀ ਇਕ ਦਿਨ ਦੀ ਬੈਠਕ ਵਿਚ ਹੀ ਉਸ ਦਾ ਭਾਰ 5 ਪੌਂਡ ਘੱਟ ਗਿਆ ਹੈ। ਸੁਬੋਧ ਗੁਪਤਾ ਨਾਂ ਦੇ ਇਕ ਵਿਗਿਆਨਕ ਨੇ ਬਾਬੇ ਦੇ ਉਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜ ਪੌਂਡ ਚਰਬੀ ਦੇ ਖਤਮ ਹੋਣ ਦਾ ਮਤਲਬ 5* 3500=17500 ਕੈਲਰੀਜ਼ ਦਾ ਪੈਦਾ ਹੋਣਾ ਹੈ। ਜੋ ਕਿ ਅਸੰਭਵ ਹੈ। ਸਰੀਰ ਵਿਚ ਵੱਧ ਤੋਂ ਵੱਧ 250 ਕੈਲਰੀਜ਼ ਹੀ ਇਖ ਬੈਠਕ ਦੌਰਾਨ ਘੱਟ ਕੀਤੀਆਂ ਜਾ ਸਕਦੀਆਂ ਹਨ। ਯਾਨੀ ਕਿ ਇਕ ਵਾਰ ਦੀ ਕਸਰਤ ਲਗਪਗ 35 ਕੁ ਗ੍ਰਾਮ ਚਰਬੀ ਹੀ ਘਟਾ ਸਕਦੀ ਹੈ। ਹਾਂ ਸਰੀਰ ਵਿਚ ਪਸੀਨੇ ਰਾਹੀਂ ਪਾਣੀ ਜ਼ਰੂਰ ਇਕ ਦੋ ਕਿਲੋ ਘਟਾਇਆ ਜਾ ਸਕਦਾ ਹੈ।
__________________________________________________________________________________________________
ਬਾਬੇ ਦਾ ਵਪਾਰ ਚੱਲ ਰਿਹਾ ਹੈ। ਕਿਤਾਬਾਂ ਤੇ ਦਵਾਈਆਂ ਦੇ ਵੱਡੇ ਮੁੱਲ ਅਤੇ ਕੈਂਪਾਂ ਰਾਹੀਂ ਲੋਕਾਂ ਤੋਂ ਵਸੂਲੇ ਕਰੋੜਾਂ ਰੁਪਏ ਨੇ ਬਾਬੇ ਨੂੰ ਅਰਬਪਤੀ ਬਣਾ ਦਿੱਤਾ ਹੈ। ਇਸ ਲਈ ਤਾਂ ਮੱਧ ਸ਼੍ਰੇਣੀ ਦੇ ਲੋਕਾਂ ਲਈ ਬਾਬਾ ਇਕ ਦੇਵਤਾ ਬਣ ਗਿਆ ਹੈ। ਪਰ ਗਰੀਬਾਂ ਕੋਲ ਤਾਂ ਉਸ ਦੀਆਂ ਦਵਾਈਆਂ, ਕਿਤਾਬਾਂ ਖਰੀਦਣ ਦੀ ਸਮਰੱਥਾ ਹੀ ਨਹੀਂ। ਉਂਜ ਵੀ ਉਸ ਦੇ ਆਪਣੇ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਵਿਚ ਮਜ਼ਦੂਰਾਂ ਨੂੰ ਘੱਟ ਉਜਰਤਾਂ ਕਾਰਨ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਮਾਰਕਸੀ ਪਾਰਟੀ ਦੀ ਪੋਲਿਟ ਬਿਊਰੋ ਮੈਂਬਰ ਬਰਿੰਦਾ ਕਰਤ ਜਦੋਂ ਅਜਿਹੇ ਮਜ਼ਦੂਰਾਂ ਦੀ ਮਦਦ 'ਤੇ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਬਾ ਰਾਮਦੇਵ ਦੀਆਂ ਦਵਾਈਆਂ ਵਿਚ ਮਨੁੱਖੀ ਹੱਡੀਆਂ ਅਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੁੰਦੀਆਂ ਹਨ। ਭਾਵੇਂ ਬਾਬਾ ਰਾਮਦੇਵ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਪਰ ਆਯੂਰਵੈਦ ਵਿਚ ਇਨ੍ਹਾਂ ਗੱਲਾਂ ਦੀ ਕੋਈ ਮਨਾਹੀ ਨਹੀਂ। ਹੱਡੀਆਂ ਦੀ ਭਸਮ ਵੀ ਉਨ੍ਹਾਂ ਲਈ ਇਕ ਦਵਾਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਤੁਹਾਨੂੰ ਬਿਮਾ_ਰੀ ਦੀ ਹਾਲਤ ਵਿਚ ਕਿਹੜੀ, ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਸਿਰਫ ਉਹ ਹੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ ਜਿਹੜੀ ਤੁਹਾਡੇ ਕਿੰਤੂਆਂ ਦਾ ਤਸੱਲੀਬਖਸ਼ ਜੁਆਬ ਦਿੰਦੀ ਹੋਵੇ। ਮਤਲਬ ਤੁਹਾਨੂੰ ਜੋ ਬਿਮਾਰੀ ਪੈਦਾ ਹੋਈ ਉਹ ਕਿਉਂ ਹੋਈ? ਦਵਾਈ ਉਸ ਬਿਮਾਰੀ ਨੂੰ ਕਿੰਨੇ ਸਮੇਂ ਵਿਚ ਅਤੇ ਕਿਵੇਂ ਠੀਕ ਕਰੇਗੀ? ਆਯੂਰਵੈਦ ਇਨ੍ਹਾਂ ਗੱਲਾਂ ਦਾ ਜੁਆਬ ਤਸੱਲੀਬਖਸ਼ ਨਹੀਂ ਦਿੰਦੀ। ਇਸ ਦੇ ਮੁਕਾਬਲੇ ਐਲੋਪੈਥੀ ਇਨ੍ਹਾਂ ਗੱਲਾਂ ਦਾ ਜੁਆਬ ਦਿੰਦੀ ਹੈ। ਆਯੂਰਵੈਦਿਕ ਪ੍ਰਣਾਲੀ ਵਿਚ ਬਹੁਤ ਸਾਰੀਆਂ ਭਾਰੀਆਂ ਧਾਤਾਂ ਦੀਆਂ ਭਸਮਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਜ਼ਹਿਰੀਆਂ ਹੁੰਦੀਆਂ ਹਨ। ਜਿਵੇਂ ਸਿੱਕਾ, ਪਾਰਾ, ਆਰਸੈਨਿਕ ਆਦਿ। ਬਰਸਾਤੀ ਮੌਸਮ ਵਿਚ ਜੜੀਆਂ ਬੂਟੀਆਂ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। ਗਰਮੀਆਂ ਵਿਚ ਘੱਟ ਇਸ ਤਰ੍ਹਾਂ ਆਯੂਰਵੈਦਿਕ ਪ੍ਰਣਾਲੀ ਵਿਚ ਦਵਾਈ ਦੀ ਮਾਤਰਾ ਘੱਟ ਵੱਧ ਹੁੰਦੀ ਰਹਿੰਦੀ ਹੈ। ਐਲੋਪੈਥਿਕ ਦਵਾਈਆਂ ਵਿਚ ਹਰ ਵੇਲੇ ਲੱਖਾਂ ਵਿਗਿਆਨਕ ਖੋਜ ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਸੇ ਵੀ ਦਵਾਈ ਦੇ ਸਾਈਡ ਇਫੈਕਟਾਂ ਦੀ ਗੱਲ ਜਨਤਕ ਹੁੰਦੀ ਰਹਿੰਦੀ ਹੈ। ਪਰ ਆਯੂਰਵੈਦ ਵਿਚ ਅਜਿਹਾ ਨਹੀਂ ਹੁੰਦਾ ਜੇ ਹੁੰਦਾ ਵੀ ਹੈ ਤਾਂ ਵੀ ਬਹੁਤ ਘੱਟ ਤੌਰ 'ਤੇ ਇਹ ਜਨਤਕ ਕੀਤਾ ਜਾਂਦਾ ਹੈ।
___________________________________________________________________________________________________
ਆਯੂਰਵੈਦ ਦੀਆਂ ਬਹੁਤ ਸਾਰੀਆਂ ਦਵਾਈਆਂ ਐਲੋਪੈਥੀ ਅਨੁਸਾਰ ਸਟੀਰਾਇਡਜ਼ ਹੁੰਦੀਆਂ ਹਨ ਜਿਹੜੀਆਂ ਉਸ ਹਾਲਤ ਵਿਚ ਹੀ ਲੈਣੀਆਂ ਬਣਦੀਆਂ ਹਨ ਜਦੋਂ ਕੋਈ ਹੋਰ ਹੱਲ ਨਾ ਰਹੇ। ਐਲੋਪੈਥੀ ਅਜਿਹੀ ਪ੍ਰਣਾਲੀ ਹੈ ਜਿਸ ਨੇ ਧਰਤੀ 'ਤੇ ਉਪਲਬਧ ਸੈਂਕੜੇ ਬਿਮਾਰੀਆਂ ਦੀ ਹੋਂਦ ਹੀ ਖਤਮ ਕਰ ਦਿੱਤੀ ਹੈ। ਜਿਵੇਂ ਅੱਜ ਤੋਂ 60 ਕੁ ਸਾਲ ਪਹਿਲਾਂ ਟੀ.ਬੀ. ਨਾਲ ਕਿਸੇ ਵੀ ਮਰੀਜ਼ ਦਾ ਬਚਣਾ ਮੁਸ਼ਕਲ ਹੁੰਦਾ ਸੀ। ਪਰ ਅੱਜ ਟੀ.ਬੀ. ਦੇ ਬਹੁਤੇ ਮਰੀਜ਼ ਬਚ ਜਾਂਦੇ ਹਨ। ਇਸ ਤਰ੍ਹਾਂ ਧਰਤੀ ਤੋਂ ਪਲੇਗ, ਚੇਚਕ ਦਾ ਭੋਗ ਪਾ ਦਿੱਤਾ ਗਿਆ। ਪੋਲੀਓ ਦਾ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਗਿਆ ਹੈ ਤੇ ਆਉਣ ਵਾਲੇ 20-30 ਸਾਲਾਂ ਵਿਚ ਸੈਂਕੜੇ ਹੋਰ ਬਿਮਾਰੀਆਂ ਧਰਤੀ ਤੋਓਂ ਸਦਾ ਲਈ ਖਤਮ ਕਰ ਦਿੱਤੀਆਂ ਜਾਣਗੀਆਂ। ਭਾਵੇਂ ਆਯੂਰਵੈਦ ਪੁਰਾਤਨ ਗ੍ਰੰਥਾਂ ਦੀ ਦੇਣ ਹੈ। ਪਰ ਆਯੁਰਵੈਦ ਉਪਰੋਕਤ ਬੀਮਾਰੀਆਂ ਵਿਚੋਂ ਕਿਸੇ ਇਕ ਨੂੰ ਵੀ ਕਦੇ ਖਤਮ ਕਿਉਂ ਨਾ ਕਰ ਸਕਿਆ?
__________________________________________________________________________________________________
ਬਾਬਾ ਰਾਮਦੇਵ ਸਕੂਲਾਂ ਵਿਚ ਸੈਕਸ-ਐਜੂਕੇਸ਼ਨ ਦਾ ਵਿਰੋਧੀ ਹੈ। ਏਡਜ਼ ਅਤੇ ਹੋਰ ਜਨਣ ਅੰਗਾਂ ਦੀਆਂ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਇਹ ਸਿੱਖਿਆ ਅਤੀ ਜ਼ਰੂਰੀ ਹੈ। ਬਾਬਾ ਰਾਮਦੇਵ ਇਕ ਸਾਧ ਦਾ ਬਾਣਾ ਪਾ ਕੇ ਹੀ ਸਟੇਜ 'ਤੇ ਆਉਂਦਾ ਹੈ। ਉਸ ਦਾ ਕਾਰਨ ਹੈ ਇਸ ਦੇਸ਼ ਦੇ ਲੋਕ ਸਾਧਾਂ, ਸੰਤਾਂ ਪ੍ਰਤੀ ਸ਼ਰਧਾਵਾਨ ਹੁੰਦੇ ਹਨ। ਪਰ ਪੰਜਾਬ ਦੀ ਤਰਕਸ਼ੀਲ ਲਹਿਰ ਵਿਚ 1984 ਤੋਂ ਲੈ ਕੇ ਹੁਣ ਤੱਕ ਦੀ ਮੇਰੀ ਸਰਗਰਮੀ ਦੱਸਦੀ ਹੈ ਕਿ ਭਗਵੇਂ ਕੱਪੜਿਆਂ ਵਾਲੇ ਹਮੇਸ਼ਾਂ ਹੀ ਲੋਕ ਵਿਰੋਧੀ ਹੁੰਦੇ ਹਨ। ਬਾਬਾ ਦਾੜ੍ਹੀ ਮੁੱਛਾਂ ਕਿਉਂ ਰੱਖਦੈ ਇਸ ਦਾ ਵੀ ਇਕ ਕਾਰਨ ਹੈ ਕਿ ਉਸ ਨੂੰ ਜ਼ਿੰਦਗੀ ਦੇ ਕਿਸੇ ਮੌੜ 'ਤੇ ਬੈਲੱਜ ਪੈਲਸੀ ਨਾਂ ਦੀ ਬਿਮਾਰੀ ਹੋ ਗਈ ਸੀ ਜਿਸ ਵਿਚ ਕੋਈ ਵਿਅਕਤੀ ਇਕ ਪਾਸੇ ਦੇ ਚਿਹਰੇ ਦੇ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਬਾਬੇ ਦੀ ਅੱਖ ਦਾ ਦਬਣਾ ਆਦਿ। ਜੇ ਉਸ ਨੇ ਦਾੜ੍ਹੀ ਮੁੱਛਾਂ ਨਾ ਰੱਖੀਆਂ ਹੁੰਦੀਆਂ ਤਾਂ ਉਸ ਦੀ ਇਹ ਬਿਮਾਰੀ ਹੋਰ ਸਪੱਸ਼ਟ ਨਜ਼ਰ ਆਉਣੀ ਸੀ। ਬਾਬਾ ਯੋਗਾ ਰਾਹੀਂ ਆਪਣੀ ਇਹ ਬਿਮਾਰੀ ਹੁਣ ਤੱਕ ਕਿਉਂ ਖਤਮ ਨਹੀਂ ਕਰ ਸਕਿਆ। ਮਨੁੱਖ ਜਾਤੀ ਵਿਚ ਨੱਕ ਦੇ ਸੁਰਾਖ ਤਾਂ ਦੋ ਹੁੰਦੇ ਹਨ ਪਰ ਆਪਣੀ ਲੰਬਾਈ ਦੇ ਸਿਰਫ ਦੋ ਇੰਚ ਦੀ ਦੂਰੀ 'ਤੇ ਇਹ ਸੁਰਾਖ ਸਿਰਫ ਇਕ ਨਾਲੀ ਵਿਚ ਹੀ ਤਬਦੀਲ ਹੋ ਜਾਂਦੇ ਹਨ। ਹੁਣ ਬਾਬਾ ਜੀ ਲੋਕਾਂ ਨੂੰ ਇਕ ਨੱਕ ਰਾਹੀਂ ਸਾਹ ਲੈ ਕੇ ਦੂਜੇ ਰਾਹੀਂ ਕੱਢਣ 'ਤੇ ਹੀ ਕਿਉਂ ਜ਼ੋਰ ਦਿੰਦੇ ਹਨ। ਇਸ ਦਾ ਫਾਇਦਾ ਕਿਵੇਂ ਹੋ ਸਕਦਾ ਹੈ? ਅੰਤ ਵਿਚ ਮੈਂ ਮੇਰੇ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗਾ ਕਿ ਬਾਬੇ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ ਉਨ੍ਹਾਂ ਲੋਕਾਂ ਲਈ ਹੀ ਫਾਇਦੇਮੰਦ ਹੋ ਸਕਦੀਆਂ ਹਨ ਜਿਹੜੇ ਕਿਸੇ ਕਿਸਮ ਦੀਆਂ ਹੋਰ ਕਸਰਤਾਂ ਨਹੀਂ ਕਰਦੇ। ਉਂਜ ਵੀ ਸਕੂਲਾਂ ਤੇ ਫੌਜ ਦੇ ਡਰਿੱਲ ਮਾਸਟਰਾਂ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ, ਬਾਬੇ ਦੀਆਂ ਕਸਰਤਾਂ ਦੇ ਮੁਕਾਬਲੇ ਵੱਧ ਵਿਗਿਆਨਕ ਹਨ। ਕਿਸੇ ਵੀ ਵਿਅਕਤੀ ਨੂੰ ਮਾਨਸਿਕ ਜਾਂ ਸਰੀਰਕ ਸਿਹਤ ਜਾਂ ਉਮਰ ਨੂੰ ਧਿਆਨ ਵਿਚ ਰੱਖ ਕੇ ਹੀ ਕਸਰਤ ਕਰਨੀ ਚਾਹੀਦੀ ਹੈ। ਜੇ ਤੁਸੀਂ ਵੱਡੀ ਉਮਰ ਵਿਚ ਜਾ ਕੇ ਭੱਜਣਾ ਸ਼ੁਰੂ ਕਰ ਦੇਵੇਗੋ ਤਾਂ ਹੋ ਸਕਦਾ ਹੈ ਤੁਹਾਡੀ ਕੋਈ ਹੱਡੀ ਟੁੱਟ ਜਾਵੇ ਜਾਂ ਅੰਦਰੋਂ ਮਾਸ ਫਟ ਜਾਵੇ ਤੇ ਤੁਸੀਂ ਸਦਾ ਲਈ ਮੰਜਾ ਫੜ ਲਓ।

er>
http://www.facebook.com/world.punjabi
No comments:
Post a Comment